ਕੋਵਿਡ-19 ਸੰਬੰਧੀ ਸਿਹਤ ਅਤੇ ਸੁਰੱਖਿਆ ਦੇ ਉਪਾਅ

ਜਿਵੇਂ ਕਿ ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਔਫ ਕੈਨੇਡਾ (ਆਈਆਰਬੀ) ਇਨ-ਪਰਸਨ ਸੁਣਵਾਈਆਂ ਸ਼ੁਰੂ ਕਰ ਰਿਹਾ ਹੈ, ਇਸ ਲਈ ਸੁਣਵਾਈ ਰੂਮ ਵਿਚ ਹਾਜ਼ਰ ਹੋਣ ਵਾਲਿਆਂ, ਮੁਲਾਜ਼ਮਾਂ ਅਤੇ ਵਿਜ਼ਟਰਾਂ ਦੀ ਹਿਫਾਜ਼ਤ ਲਈ ਕੋਵਿਡ-19 ਸੰਬੰਧੀ ਸਿਹਤ ਅਤੇ ਸੁਰੱਖਿਆ ਸੰਬੰਧੀ ਅਹਿਮ ਉਪਾਅ ਲਾਗੂ ਕੀਤੇ ਗਏ ਹਨ।

ਤੁਹਾਡੀ ਸੁਣਵਾਈ ਤੋਂ ਪਹਿਲਾਂ: ਆਰਆਰਬੀ ਅੱਗੇ ਪੇਸ਼ ਹੋ ਰਹੀਆਂ ਸਾਰੀਆਂ ਧਿਰਾਂ ਨੂੰ, ਪਹਿਲਾਂ ਸੁਣਵਾਈ ਲਈ ਨੋਟਿਸ ਮਿਲਣ ਸਮੇਂ ਅਤੇ ਬਾਦ ਵਿਚ ਆਈ ਆਰ ਬੀ ਦਫਤਰਾਂ ਵਿਚ ਪਹੁੰਚਣ ਮੌਕੇ, ਇਕ ਸਵੈ-ਮੁਲਾਂਕਣ ਪ੍ਰਸ਼ਨਾਵਲੀ ਭਰਨੀ ਹੋਵੇਗੀ । ਇਸ ਵਿਚ ਹੇਠ ਲਿਖੀਆਂ ਗੱਲਾਂ ਦਾ ਮੁਲਾਂਕਣ ਹੋਵੇਗਾ:

 • ਕੀ ਤੁਹਾਨੂੰ ਜਾਂ ਤੁਹਾਡੇ ਨਾਲ ਰਹਿ ਰਿਹਾ ਕੋਈ ਵਿਅਕਤੀ ਲੱਛਣ ਪ੍ਰਦਰਸ਼ਤ ਕਰ ਰਿਹਾ ਹੈ ਜਾਂ
 • ਕੀ ਤੁਹਾਡਾ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਰਿਹਾ ਹੈ, ਜਿਸਦਾ ਹਾਲ ਹੀ ਵਿੱਚ ਕੋਵਿਡ-19 ਦਾ ਨਿਦਾਨ ਹੋਇਆ ਹੋਵੇ।

ਜੇ ਤੁਸੀਂ ਇਨ-ਪਰਸਨ ਸੁਣਵਾਈ ਦੇ 2 ਹਫਤਿਆਂ ਦੇ ਅੰਦਰ ਕੋਵਿਡ-19 ਲਈ ਪੌਜ਼ਿਟਿਵ ਟੈਸਟ ਹੁੰਦੇ ਹੋ, ਤਾਂ ਕਿਰਪਾ ਕਰਕੇ ਤੁਸੀਂ ਸਥਾਨਕ ਪਬਲਿਕ ਹੈਲਥ ਅਧਿਕਾਰੀਆਂ ਨੂੰ ਇਹ ਦੱਸਣਾ ਸੁਨਿਸ਼ਚਿਤ ਕਰੋ ਕਿ ਤੁਸੀਂ ਆਈਆਰਬੀ (IRB) ਗਏ ਸੀ।

ਤੁਹਾਨੂੰ ਪਬਲਿਕ ਹੈਲਥ ਅਧਿਕਾਰੀਆਂ ਨੂੰ ਤੁਹਾਡੇ ਆਈਆਰਬੀ (IRB) ਜਾਣ ਦਾ ਕਾਰਨ ਦੱਸਣ ਦੀ ਜ਼ਰੂਰਤ ਨਹੀਂ ਹੈ।

ਸੁਣਵਾਈ ਤੇ ਪਹੁੰਚਣ ਸਮੇਂ ਧਿਆਨ ਵਿਚ ਰੱਖਣ ਵਾਲੀਆਂ ਗੱਲਾਂ

ਤੁਹਾਡੇ ਪੇਸ਼ ਹੋਣ ਦੇ ਨੋਟਿਸ ਉੱਤੇ ਦਿੱਤੇ ਸੁਣਵਾਈ ਸ਼ੁਰੂ ਹੋਣ ਦੇ ਸਮੇਂ ਤੋਂ 30 ਮਿੰਟ ਪਹਿਲਾਂ ਤੁਹਾਡਾ ਪਹੁੰਚਣਾ ਲਾਜ਼ਮੀ ਹੈ।

ਜਦੋਂ ਤੁਸੀਂ ਪਹੁੰਚੋਗੇ, ਉਥੇ ਸਰੀਰਕ ਦੂਰੀ ਕਾਇਮ ਰੱਖਣ ਸੰਬੰਧੀ ਨਿਯਮ ਲਾਗੂ ਹੋਣਗੇ:

 • ਸਾਰੀਆਂ ਜਨਤਕ ਥਾਵਾਂ ਤੇ ਨੌਨ-ਮੈਡੀਕਲ ਮਾਸਕ ਜ਼ਰੂਰੀ ਹਨ ਅਤੇ ਬੇਨਤੀ ਕਰਨ ਤੇ ਉਪਲਬਧ ਹੋਣਗੇ। ਜੇ ਤੁਹਾਨੂੰ ਮਾਸਕ ਪਹਿਨਣ ਤੋਂ ਛੋਟ ਹੈ (ਹੇਠਾਂ ਛੋਟਾਂ ਦੀ ਸੂਚੀ ਦੇਖੋ), ਤਾਂ ਕਿਰਪਾ ਕਰਕੇ ਆਪਣੀ ਸੁਣਵਾਈ ਵਿਚ ਆਉਣ ਤੋਂ ਪਹਿਲਾਂ ਆਪਣੇ ਖੇਤਰ ਦੀ ਡਿਵੀਜ਼ਨ ਨਾਲ ਸੰਪਰਕ ਕਰੋ ਤਾਂ ਕਿ ਪਹਿਲਾਂ ਤੋਂ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।
 • ਹਮੇਸ਼ਾ ਦੂਸਰੇ ਲੋਕਾਂ ਤੋਂ 2 ਮੀਟਰ (6 ਫੁੱਟ) ਦਾ ਫਾਸਲਾ ਬਣਾਕੇ ਰੱਖੋ।
 • ਫਰਸ਼ ਤੇ ਬਣੇ ਦਿਸ਼ਾ ਚਿੰਨ੍ਹਾਂ, ਕੰਧਾਂ ਤੇ ਦਿੱਤੇ ਸੰਕੇਤਾਂ ਅਤੇ ਆਈਆਰਬੀ ਮੁਲਾਜ਼ਮਾਂ ਅਤੇ ਸਕਿਉਰਿਟੀ ਗਾਰਡਾਂ ਦੁਆਰਾ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ।
 • ਸਾਰੀਆਂ ਪਬਲਿਕ ਥਾਵਾਂ ਨੂੰ ਪੂਰਾ ਦਿਨ ਥੋੜ੍ਹੇ ਥੋੜ੍ਹੇ ਵਕਫੇ ਬਾਦ ਸੈਨੇਟਾਈਜ਼ ਕੀਤਾ ਜਾਂਦਾ ਰਹੇਗਾ।

ਸੁਣਵਾਈ ਤੇ ਪਹੁੰਚਣ ਤੋਂ ਬਾਦ ਸਾਰੇ ਵਿਜ਼ਟਰਾਂ ਨੂੰ ਇਕ ਸਵੈ-ਮੁਲਾਂਕਣ ਪ੍ਰਸ਼ਨਾਵਲੀ ਭਰਨ ਲਈ ਕਿਹਾ ਜਾਵੇਗਾ।

ਜਿਨ੍ਹਾਂ ਲੋਕਾਂ ਨੂੰ ਮਾਸਕ ਜਾਂ ਚਿਹਰੇ ਦਾ ਕਵਰ ਪਹਿਨਣ ਤੋਂ ਛੋਟ ਹੋਵੇਗੀ

 • 2 ਸਾਲ ਤੋਂ ਘੱਟ ਉਮਰ ਦੇ ਬੱਚੇ
 • ਜਿਨ੍ਹਾਂ ਲੋਕਾਂ ਨੂੰ ਮੈਡੀਕਲ ਕਾਰਨਾਂ ਕਰਕੇ ਮਾਸਣ ਪਹਿਨਣਾ ਮੁਸ਼ਕਲ ਹੁੰਦਾ ਹੈ। ਇਸ ਵਿਚ ਨਿਮਨਲਿਖਤ ਲੋਕ ਸ਼ਾਮਲ ਹੋ ਸਕਦੇ ਹਨ:
  • ਅਜਿਹੀ ਮੈਡੀਕਲ ਹਾਲਤ, ਮਾਨਸਿਕ ਸਿਹਤ ਹਾਲਤ, ਦਿਮਾਗੀ ਅਵਸਥਾ ਜਾਂ ਅਪੰਗਤਾ ਵਾਲੇ, ਜਿਸ ਕਾਰਨ ਮਾਸਕ ਨਹੀਂ ਪਹਿਨਿਆ ਜਾ ਸਕਦਾ।
  • ਅਜਿਹੀ ਮੈਡੀਕਲ ਅਵਸਥਾ ਜਿਸ ਵਿਚ ਸਾਹ ਲੈਣਾ ਮੁਸ਼ਕਲ ਹੁੰਦਾ ਹੈ।
  • ਜਿਨ੍ਹਾਂ ਲੋਕਾਂ ਨੂੰ ਘੱਟ ਸੁਣਦਾ ਹੋਵੇ ਜਾਂ ਜਿਨ੍ਹਾਂ ਨੇ ਅਜਿਹੇ ਇਨਸਾਨ ਨਾਲ ਗੱਲ ਕਰਨੀ ਹੁੰਦੀ ਹੈ, ਜਿਸ ਨੂੰ ਸੁਣਨ ਵਿੱਚ ਦਿੱਕਤ ਹੋਵੇ, ਅਤੇ ਗੱਲਬਾਤ ਕਰਨ ਲਈ ਮੂੰਹ ਨੂੰ ਦੇਖਣਾ ਜ਼ਰੂਰੀ ਹੁੰਦੀ ਹੈ।
 • ਜਿਹੜੇ ਲੋਕ ਬਿਨਾਂ ਕਿਸੇ ਦੀ ਮਦਦ ਦੇ ਮਾਸਕ ਪਾ ਜਾਂ ਉਤਾਰ ਨਾ ਸਕਦੇ ਹੋਣ
 • ਜਿਨ੍ਹਾਂ ਨੂੰ ਕੈਨੇਡੀਅਨ ਹਿਊਮਨ ਰਾਈਟਸ ਐਕਟ ਅਧੀਨ ਵਿਸ਼ੇਸ਼ ਰਿਆਇਤ ਦੀ ਲੋੜ ਹੁੰਦੀ ਹੈ।

ਬਿਲਡਿੰਗ ਵਿਚ ਦਾਖਲ ਹੁੰਦਿਆਂ

 
 • ਐਲੀਵੇਟਰਜ਼ ਜਾਂ ਸੁਣਵਾਈ ਰੂਮ ਵੱਲ ਜਾਂਦੇ ਹੋਏ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰੋ।

ਐਲੀਵੇਟਰਜ਼


 
 • ਸੁਰੱਖਿਆ ਉਪਾਅ, ਜਿਵੇਂ ਕਿ ਲੋਕਾਂ ਦੀ ਗਿਣਤੀ ਤੇ ਸੀਮਾ, ਲਾਗੂ ਰਹਿਣਗੇ। ਐਲੀਵੇਟਰਾਂ ਦੀ ਵਰਤੋਂ ਸੰਬੰਧੀ ਸਾਰੇ ਸੰਕੇਤਾਂ ਅਤੇ ਹਿਦਾਇਤਾਂ ਦੀ ਪਾਲਣਾ ਕਰਨ ਦੀ ਕਿਰਪਾਲਤਾ ਕਰੋ।
 • ਸਭ ਦੀ ਸੁਰੱਖਿਆ ਲਈ ਐਲੀਵੇਟਰਜ਼ ਨੂੰ ਨਿਯਮਤ ਤੌਰ ਤੇ ਸੈਨੇਟਾਈਜ਼ ਕੀਤਾ ਜਾਵੇਗਾ।

ਫਲੋਰ ਲੌਬੀਆਂ, ਹੌਲਵੇਜ਼ ਅਤੇ ਵੇਟਿੰਗ ਰੂਮ

 
 • ਸੁਣਵਾਈ ਵਾਲੀ ਲੋਕੇਸ਼ਨ ਤੇ ਪਹੁੰਚਣ ਤੋਂ ਬਾਦ, ਤੁਹਾਨੂੰ ਕਤਾਰ ਵਿਚ ਖੜ੍ਹੇ ਹੋਣਾ ਪਵੇਗਾ ਅਤੇ ਆਪਣੇ ਪਛਾਣ ਪੱਤਰ ਦਿਖਾਉਣੇ ਪੈਣਗੇ।
 • ਸਿਹਤ ਪ੍ਰਸ਼ਨਾਵਲੀ ਪੂਰੀ ਕਰਨ ਤੋਂ ਬਾਦ ਸਕਿਉਰਿਟੀ ਗਾਰਡ ਦੁਆਰਾ ਤੁਹਾਨੂੰ ਆਪਣੇ ਹੱਥ ਸੈਨੇਟਾਈਜ਼ ਕਰਨ ਲਈ ਕਿਹਾ ਜਾਵੇਗਾ। ਬਿਨਾਂ ਛੁਹਣ ਵਾਲੇ ਇਨਫਰਾਰੈੱਡ ਕੈਮਰੇ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵੀ ਚੈੱਕ ਕੀਤਾ ਜਾ ਸਕਦਾ ਹੈ।
 • ਜੇ ਤੁਸੀਂ ਘੱਟੋ ਘੱਟ ਸੁਰੱਖਿਆ ਸਕਰੀਨਿੰਗ ਸ਼ਰਤਾਂ ਤੇ ਪੂਰੇ ਨਹੀਂ ਉਤਰਦੇ ਹੋ ਜਾਂ ਇਨਫਰਾਰੈੱਡ ਕੈਮਰਾ ਦੱਸਦਾ ਹੈ ਕਿ ਤੁਹਾਡੇ ਸਰੀਰ ਦਾ ਤਾਪਮਾਨ ਸਰੀਰ ਦੇ ਨੌਰਮਲ ਤਾਪਮਾਨ ਨਾਲੋਂ ਜ਼ਿਆਦਾ ਹੈ ਤਾਂ ਤੁਹਾਡੀ ਸੁਣਵਾਈ ਕਿਸੇ ਅਗਲੀ ਤਰੀਕ ਤੇ ਪਾਈ ਜਾ ਸਕਦੀ ਹੈ।
 • ਸੁਰੱਖਿਆ ਗਾਰਡ ਤੁਹਾਨੂੰ ਰਜਿਸਟਰੇਸ਼ਨ ਡੈਸਕ ਜਾਂ ਸੁਣਵਾਈ ਰੂਮ ਦਾ ਰਸਤਾ ਦੱਸੇਗਾ ਜਾਂ ਖੁਦ ਤੁਹਾਨੂੰ ਉਥੇ ਲੈ ਕੇ ਜਾਵੇਗਾ। ਫਰਸ਼ ਤੇ ਬਣੇ ਰਾਹ ਦੱਸਣ ਵਾਲੇ ਚਿੰਨ੍ਹਾਂ ਮੁਤਾਬਕ ਤੁਰਦੇ ਜਾਓ ਅਤੇ ਸਰੀਰਕ ਦੂਰੀ ਕਾਇਮ ਰੱਖੋ। ਡਾਕੂਮੈਂਟ ਪੂਰੇ ਕਰਦੇ ਸਮੇਂ ਰਜਿਸਟਰੇਸ਼ਨ ਡੈਸਕ ਦੇ ਮੁਲਾਜ਼ਮ ਜੋ ਕਹਿੰਦੇ ਹਨ, ਉਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰੋ।

ਸੁਣਵਾਈ ਰੂਮ

 
 • ਸਬੰਧਤ ਧਿਰਾਂ ਜਾਂ ਭਾਈਵਾਲਾਂ ਦੇ ਤਜ਼ਰਬੇ ਅਤੇ ਉਨ੍ਹਾਂ ਦੀ ਸਲਾਹ ਦੇ ਅਧਾਰ ਤੇ ਆਈਆਰਬੀ ਨੇ ਇਨ-ਪਰਸਨ ਸੁਣਵਾਈਆਂ ਸ਼ੁਰੂ ਕੀਤੀਆਂ ਹਨ, ਜਿਸ ਵਿਚ ਮੈਂਬਰ ਅਤੇ ਦੁਭਾਸ਼ੀਏ ਉਸੇ ਸੁਣਵਾਈ ਰੂਮ ਵਿਚ ਹੋਣਗੇ, ਜਿਸ ਵਿਚ ਵਕੀਲ ਅਤੇ ਕਲਾਇੰਟ ਹੁੰਦੇ ਹਨ। ਵਧੇਰੇ ਭਾਗੀਦਾਰਾਂ ਨਾਲ ਜੁੜੀਆਂ ਕੁਝ ਸੁਣਵਾਈਆਂ ਲਈ, ਸੁਣਵਾਈ ਦੋ ਵੱਖਰੇ ਸੁਣਵਾਈ ਵਾਲੇ ਕਮਰਿਆਂ ਵਿਚ ਹੋ ਸਕਦੀ ਹੈ, ਜੋ ਵੀਡਿਓ ਕਾਨਫਰੰਸ ਦੁਆਰਾ ਜੁੜੇ ਹੋਣਗੇ।
 • ਸੋਮਵਾਰ, 14 ਸਤੰਬਰ ਤੋਂ ਸੁਣਵਾਈ ਕਮਰਿਆਂ ਵਿਚ ਹਰ ਵਕਤ ਨੌਨ-ਮੈਡੀਕਲ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ, ਗਵਾਹੀ ਦੇਣ ਜਾਂ ਸਬਮੀਸ਼ਨਾਂ ਪ੍ਰਦਾਨ ਕਰਨ ਸਮੇਤ, ਛੋਟਾਂ ਦੇ ਅਧੀਨ। ਜਿਨ੍ਹਾਂ ਨੂੰ ਵਿਸ਼ੇਸ਼ ਛੋਟ ਹੈ, ਉਨ੍ਹਾਂ ਤੋਂ ਬਿਨਾਂ ਗਵਾਹੀ ਦਿੰਦੇ ਵਕਤ ਜਾਂ ਸਬਮਿਸ਼ਨਾਂ ਦਿੰਦੇ ਵਕਤ ਵੀ ਮਾਸਕ ਪਾਕੇ ਰੱਖਣਾ ਹੋਵੇਗਾ। ਜਿਨ੍ਹਾਂ ਨੂੰ ਛੋਟ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਪ੍ਰਧਾਨਗੀ ਕਰ ਰਹੇ ਮੈਂਬਰ ਕੋਲ ਆਪਣੀ ਦਰਖਾਸਤ ਰੱਖਣੀ ਚਾਹੀਦੀ ਹੈ।
 • ਤੁਹਾਡੀ ਸੁਣਵਾਈ ਤੋਂ ਪਹਿਲਾਂ ਅਤੇ ਤੁਹਾਡੇ ਜਾਣ ਤੋਂ ਬਾਦ ਫੇਰ ਸੁਣਵਾਈ ਕਮਰਿਆਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ।
 • ਸਕਿਉਰਿਟੀ ਗਾਰਡ ਤੁਹਾਨੂੰ ਸੁਣਵਾਈ ਰੂਮ ਤੱਕ ਲੈ ਕੇ ਜਾਵੇਗਾ ਅਤੇ ਤੁਹਾਡੀ ਸੀਟ ਵੱਲ ਨਿਰਦੇਸ਼ਿਤ ਕਰੇਗਾ।
 • ਸੁਣਵਾਈ ਰੂਮ ਦੇ ਅੰਦਰ ਵੀ ਦੂਰੀ ਬਣਾਕੇ ਰੱਖਣ ਲਈ ਪ੍ਰਬੰਧ ਕੀਤੇ ਗਏ ਹਨ। ਸਾਰੇ ਸੁਣਵਾਈ ਵਾਲੇ ਕਮਰਿਆਂ ਵਿਚ ਪਲੈਕਸੀਗਲਾਸ ਬੈਰੀਅਰਜ਼ ਲਗਾਏ ਗਏ ਹਨ। ਵਧੀਆ ਰਿਕਾਰਡਿੰਗ ਵਾਸਤੇ ਸੁਣਵਾਈ ਕਮਰਿਆਂ ਵਿਚ ਲੱਗੇ ਆਡੀਓ ਡਿਵਾਇਸਾਂ ਵਿਚ ਲੋੜੀਂਦੀ ਤਬਦੀਲੀ ਕੀਤੀ ਗਈ ਹੈ। ਉੱਚੀ ਅਤੇ ਸਾਫ ਤਰੀਕੇ ਨਾਲ ਬੋਲੋ ਤਾਂ ਜੋ ਫੈਸਲਾ ਕਰਨ ਵਾਲਾ ਸਕਰੀਨਾਂ ਦੇ ਪਿੱਛੇ ਵੀ ਤੁਹਾਨੂੰ ਚੰਗੀ ਤਰਾਂ ਸੁਣ ਸਕੇ।
 • ਪ੍ਰਜ਼ਾਇਡਿੰਗ ਮੈਂਬਰ ਦੀ ਇੱਛਾ ਮੁਤਾਬਕ ਸੁਣਵਾਈ ਵਿਚ ਸ਼ਾਮਲ ਕਿਸੇ ਵਿਅਕਤੀ ਨੂੰ ਥੋੜ੍ਹੇ ਸਮੇਂ ਵਾਸਤੇ ਮਾਸਕ ਉਤਾਰਨ ਵਾਸਤੇ ਕਿਹਾ ਜਾ ਸਕਦਾ ਹੈ, ਤਾਂ ਜੋ ਸੁਣਵਾਈ ਸਹੀ ਤਰੀਕੇ ਨਾਲ ਹੋ ਸਕੇ, ਮਿਸਾਲ ਦੇ ਤੌਰ ਤੇ ਕਿਸੇ ਵੇਲੇ ਕਿਸੇ ਦੀ ਗੱਲ ਸਾਫ ਨਾ ਸੁਣਦੀ ਹੋਵੇ ਤਾਂ ਉਸਨੂੰ ਮਾਸਕ ਉਤਾਰਕੇ ਗੱਲ ਕਰਨ ਲਈ ਕਿਹਾ ਜਾ ਸਕਦਾ ਹੈ।
 • ਸੁਣਵਾਈ ਰੂਮ ਵਿਚ ਦਾਖਲ ਹੁੰਦੇ ਸਮੇਂ ਅਤੇ ਜਾਂਦੇ ਸਮੇਂ ਆਪਣੇ ਹੱਥ ਸੈਨੇਟਾਈਜ਼ ਕਰਨ ਦੀ ਕਿਰਪਾਲਤਾ ਕਰੋ। ਐਂਟਰੰਸ ਉਤੇ ਪਏ ਟੇਬਲ ਤੇ ਤੁਹਾਨੂੰ ਹੈਂਡ ਸੈਨੇਟਾਈਜ਼ਰ ਡਿਸਪੈਂਸਰ ਉਪਲਬਧ ਹੋਣਗੇ।
 • ਸੁਣਵਾਈ ਜਦੋਂ ਮੁਕੰਮਲ ਹੋ ਗਈ ਤਾਂ ਸਕਿਉਰਿਟੀ ਗਾਰਡ ਤੁਹਾਨੂੰ ਰਸਤੇ ਤੇ ਲੱਗੇ ਨਿਸ਼ਾਨਾਂ ਅਨੁਸਾਰ ਬਿਨਾ ਦੇਰੀ ਦੇ ਸੁਣਵਾਈ ਰੂਮ ਅਤੇ ਬਿਲਡਿੰਗ ਵਿਚੋਂ ਚਲੇ ਜਾਣ ਲਈ ਕਹੇਗਾ। ਤੁਹਾਨੂੰ ਲਾਜ਼ਮੀ ਤੌਰ 'ਤੇ ਮਾਸਕ ਪਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ।

ਜਨਤਕ ਵਾਸ਼ਰੂਮ ਅਤੇ ਵਾਟਰ ਫਾਊਂਟੇਨ

 
 • ਇਕ ਵਕਤ ਸੀਮਤ ਗਿਣਤੀ ਵਿਚ ਲੋਕ ਹੀ ਵਾਸ਼ਰੂਮ ਵਿਚ ਹੋ ਸਕਦੇ ਹਨ। ਇਸ ਬਾਰੇ ਸਾਰੇ ਸੰਕੇਤਾਂ ਤੇ ਆਦੇਸ਼ਾਂ ਦੀ ਪਾਲਣਾ ਕਰੋ।
 • ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਘੱਟੋ ਘੱਟ 20 ਸੈਕੰਡ ਲਈ ਧੋਵੋ, ਖਾਸ ਕਰਕੇ ਵਾਸ਼ਰੂਮ ਦੀ ਵਰਤੋਂ ਤੋਂ ਬਾਦ।
 • ਪਾਣੀ ਪੀਣ ਲਈ ਡਿਸਪੋਜ਼ਲ ਕੱਪਾਂ ਨਾਲ ਵਾਟਰ ਫਾਊਂਟੇਨ ਵਰਤੋਂ ਲਈ ਉਪਲਬਧ ਹੋਣਗੇ ਅਤੇ ਨਿਯਮਤ ਰੂਪ ਨਾਲ ਸੈਨੇਟਾਈਜ਼ ਕੀਤੇ ਜਾਣਗੇ। ਜੇ ਤੁਸੀਂ ਇਹ ਪਾਣੀ ਨਹੀਂ ਪੀਣਾ ਚਾਹੁੰਦੇ ਤਾਂ ਆਪਣੀ ਪਾਣੀ ਦੀ ਬੋਤਲ ਨਾਲ ਲੈ ਕੇ ਆਓ।