ਕੋਵਿਡ-19 ਸਵੈ-ਮੁਲਾਂਕਣ ਪ੍ਰਸ਼ਨਾਵਲੀ

ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਇਮਾਰਤ ਵਿਚ ਸੁਣਵਾਈ ਵਿਚ ਇਨ-ਪਰਸਨ ਪੇਸ਼ ਹੋ ਰਹੇ ਸਾਰੇ ਲੋਕਾਂ ਲਈ, ਤੁਹਾਨੂੰ ਹੇਠਾਂ ਦਿੱਤੀ ਸਵੈ-ਮੁਲਾਂਕਣ ਪ੍ਰਸ਼ਨਾਵਲੀ ਨੂੰ ਪੂਰਾ ਕਰਨਾ ਲਾਜ਼ਮੀ ਹੈ:

 • ਤੁਹਾਡੀ ਸੁਣਵਾਈ ਦੇ ਦਿਨ ਤੋਂ 14 ਦਿਨ ਪਹਿਲਾਂ; ਅਤੇ
 • ਜੇ ਤੁਸੀਂ ਜਾਂ ਤੁਹਾਡੇ ਨਾਲ ਰਹਿਣ ਵਾਲਾ ਕੋਈ ਵੀ ਵਿਅਕਤੀ, ਸੁਣਵਾਈ ਦੇ ਦਿਨ ਤੋਂ 14 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਪ੍ਰਸ਼ਨ 4 ਵਿੱਚ ਦਿੱਤੇ ਲੱਛਣ ਪ੍ਰਦਰਸ਼ਿਤ ਕਰਦਾ ਹੈ।
 1. ਕੀ ਕਿਸੇ ਡਾਕਟਰ, ਸਿਹਤ ਦੇਖਭਾਲ ਪ੍ਰਦਾਤਾ, ਜਾਂ ਪਬਲਿਕ ਹੈਲਥ ਯੂਨਿਟ ਨੇ ਤੁਹਾਨੂੰ ਕਿਹਾ ਹੈ ਕਿ ਤੁਹਾਨੂੰ ਅੱਜ ਸਵੈ-ਅਲਗਾਅ (ਘਰ ਰਹਿਣਾ ਚਾਹੀਦਾ ਹੈ) ਰੱਖਣਾ ਚਾਹੀਦਾ ਹੈ ?
 2. ਹਾਂ ਨਹੀਂ

 3. ਕੀ ਪਿਛਲੇ 14 ਦਿਨਾਂ ਵਿੱਚ ਤੁਸੀਂ ਕੋਵਿਡ -19 ਲਈ ਪੌਜ਼ਿਟਿਵ ਟੈਸਟ ਹੋਏ ਹੋ?
 4. ਹਾਂ ਨਹੀਂ

 5. ਕੀ ਤੁਸੀਂ ਕੋਵਿਡ -19 ਦੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹੋ?
 6. ਹਾਂ ਨਹੀਂ

 7. ਕੀ ਤੁਹਾਨੂੰ ਜਾਂ ਤੁਹਾਡੇ ਨਾਲ ਰਹਿ ਰਹੇ ਕਿਸੇ ਨੂੰ ਪਿਛਲੇ 14 ਦਿਨਾਂ ਦੌਰਾਨ ਹੇਠਾਂ ਦਿੱਤੇ ਕੋਈ ਵੀ ਲੱਛਣ ਰਹੇ ਹਨ?
 8. ਨਵੀਂ ਜਾਂ ਵਿਗੜ ਰਹੀ ਖੰਘ

  ਹਾਂ ਨਹੀਂ

  ਸਾਹ ਚੜ੍ਹਨਾ

  ਹਾਂ ਨਹੀਂ

  ਗਲਾ ਖਰਾਬ

  ਹਾਂ ਨਹੀਂ

  ਨੱਕ ਵਗਣਾ, ਛਿੱਕਾਂ ਜਾਂ ਨੱਕ ਬੰਦ ਹੋਣਾ
  (ਜੇ ਸੀਜ਼ਨਲ ਐਲਰਜੀ ਜਾਂ ਪੋਸਟ-ਨੇਜ਼ਲ ਡਰਿੱਪ ਵਰਗਾ ਕੋਈ ਹੋਰ ਕਾਰਨ ਨਹੀਂ)

  ਹਾਂ ਨਹੀਂ

  ਭਾਰੀ ਅਵਾਜ਼

  ਹਾਂ ਨਹੀਂ

  ਨਿਗਲਣ ਵਿਚ ਮੁਸ਼ਕਲ

  ਹਾਂ ਨਹੀਂ

  ਨਵਾਂ ਗੰਧ ਜਾਂ ਸਵਾਦ ਦਾ (ਦੇ) ਵਿਕਾਰ

  ਹਾਂ ਨਹੀਂ

  ਮਤਲੀ/ਉਲਟੀਆਂ, ਦਸਤ, ਪੇਟ ਦਰਦ

  ਹਾਂ ਨਹੀਂ

  ਬੇਵਜ੍ਹਾ ਥਕਾਵਟ/ਬਿਮਾਰੀ

  ਹਾਂ ਨਹੀਂ

  ਕਾਂਬਾ

  ਹਾਂ ਨਹੀਂ

  ਸਿਰਦਰਦ

  ਹਾਂ ਨਹੀਂ

​​
 1. ਕੀ ਤੁਸੀਂ ਵਿਦੇਸ਼ ਯਾਤਰਾ ਕੀਤੀ ਹੈ ਜਾਂ ਕਿਸੇ ਅਜਿਹੇ ਨਾਲ ਨਜ਼ਦੀਕੀ ਸੰਪਰਕ ਹੋਇਆ ਹੈ ਜਿਸਨੇ ਪਿਛਲੇ 14 ਦਿਨਾਂ ਵਿੱਚ ਯਾਤਰਾ ਕੀਤੀ ਹੈ?
 2. ਹਾਂ ਨਹੀਂ

 3. ਕੀ ਤੁਹਾਨੂੰ ਬੁਖਾਰ ਹੈ?
 4. ਹਾਂ ਨਹੀਂ

 5. ਕੀ ਪਿਛਲੇ 14 ਦਿਨਾਂ ਵਿੱਚ ਸਾਹ ਦੀ ਬਿਮਾਰੀ ਵਾਲੇ ਕਿਸੇ ਵਿਅਕਤੀ ਜਾਂ ਕੋਵਿਡ-19 ਦੀ ਪੁਸ਼ਟੀ ਕੀਤੇ ਜਾਂ ਸੰਭਾਵਤ ਕੇਸ ਦੇ ਨਾਲ ਤੁਹਾਡਾ ਨੇੜਲਾ ਸੰਪਰਕ ਹੋਇਆ ਹੈ?
 6. ਹਾਂ, ਪ੍ਰਸ਼ਨ 8 ਤੇ ਜਾਓ ਨਹੀਂ

 7. 8. ਜਦੋਂ ਤੁਹਾਡਾ ਕੋਵਿਡ-19 ਦੇ ਕਿਸੇ ਸੰਭਾਵੀ ਜਾਂ ਪੁਸ਼ਟ ਕੇਸ ਨਾਲ ਸੰਪਰਕ ਹੋਇਆ ਤਾਂ ਕੀ ਤੁਸੀਂ ਉਹਨਾਂ ਡਿਊਟੀਆਂ ਦੀ ਕਿਸਮ ਦੇ ਅਨੁਸਾਰ ਜੋ ਤੁਸੀਂ ਕਰ ਰਹੇ ਸੀ ਲੋੜੀਂਦਾ ਅਤੇ/ਜਾਂ ਤਜਵੀਜ਼ ਕੀਤਾ ਗਿਆ ਨਿੱਜੀ ਸੁਰੱਖਿਆ ਸਾਜ਼ੋ-ਸਮਾਨ (ਮਿਸਾਲ ਦੇ ਤੌਰ ਤੇ ਗੌਗਲਜ਼, ਦਸਤਾਨੇ, ਮਾਸਕ ਅਤੇ ਗਾਊਨ ਜਾਂ ਐਰੋਸੋਲ ਜੈਨਰੇਟਿੰਗ ਮੈਡੀਕਲ ਪ੍ਰੋਸੀਜਰਜ਼(ਏ ਜੀ ਐਮ ਪੀਜ਼) ਵਾਲੇ ਐਨ-95 ਮਾਸਕ) ਪਹਿਨਿਆ ਹੋਇਆ ਸੀ?
 8. ਹਾਂ ਨਹੀਂ

ਜੇ ਤੁਸੀਂ 1 ਤੋਂ 6 ਤੱਕ ਕਿਸੇ ਵੀ ਸੁਆਲ ਦਾ ਜਵਾਬ “ਹਾਂ” ਵਿੱਚ ਦਿਤਾ ਹੈ, ਤਾਂ ਤੁਸੀਂ ਆਈਆਰਬੀ ਨਾ ਜਾਓ। ਤੁਰੰਤ ਡਿਵੀਜ਼ਨ ਨਾਲ ਸੰਪਰਕ ਕਰੋ। ਅਸੀਂ ਵੇਖਾਂਗੇ ਕਿ ਕੀ ਤੁਹਾਡੀ ਸੁਣਵਾਈ ਉਸੇ ਤਰੀਕ ਅਤੇ ਸਮੇਂ ਤੇ ਵਰਚੁਅਲ ਤੌਰ ਤੇ ਹੋ ਸਕਦੀ ਹੈ। ਜੇ ਨਹੀਂ, ਤਾਂ ਅਸੀਂ ਤੁਹਾਡੀ ਸੁਣਵਾਈ ਦਾ ਸਮਾਂ ਦੁਬਾਰਾ ਤੈਅ ਕਰਾਂਗੇ।

ਜੇ ਤੁਸੀਂ ਸੁਆਲ 7 ਦਾ ਜਵਾਬ “ਹਾਂ” ਵਿਚ ਦਿੱਤਾ ਹੈ ਅਤੇ ਸੁਆਲ 8 ਦਾ ਜਵਾਬ “ਨਾਂਹ” ਵਿਚ ਦਿੱਤਾ ਹੈ ਤਾਂ ਤੁਸੀਂ ਆਈਆਰਬੀ ਨਾ ਜਾਓ। ਤੁਰੰਤ ਡਿਵੀਜ਼ਨ ਨਾਲ ਸੰਪਰਕ ਕਰੋ​। ਅਸੀਂ ਵੇਖਾਂਗੇ ਕਿ ਕੀ ਤੁਹਾਡੀ ਸੁਣਵਾਈ ਉਸੇ ਤਰੀਕ ਅਤੇ ਸਮੇਂ ਤੇ ਵਰਚੁਅਲ ਤੌਰ ਤੇ ਹੋ ਸਕਦੀ ਹੈ। ਜੇ ਨਹੀਂ, ਤਾਂ ਅਸੀਂ ਤੁਹਾਡੀ ਸੁਣਵਾਈ ਦਾ ਸਮਾਂ ਦੁਬਾਰਾ ਤੈਅ ਕਰਾਂਗੇ।