ਕਨੇਡੇ ਦਾ ਆਵਾਸ ਅਤੇ ਸ਼ਰਨਾਰਥੀ ਬੋਰਡ
(ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਆਵ ਕੈਨੇਡਾ)
ਇਮੀਗਰੇਸ਼ਨ ਡਿਵੀਜ਼ਨ
ਇਹ ਕਿਤਾਬਚਾ ਕਿਹਨੂੰ ਪੜ੍ਹਨਾ ਚਾਹੀਦਾ ਹੈ?
ਤੁਹਾਨੂੰ ਇਹ ਕਿਤਾਬਚਾ ਪੜ੍ਹਨਾ ਚਾਹੀਦਾ ਹੈ ਜੇ ਤੁਹਾਨੂੰ ਜਾਂ ਜਿਹਨੂੰ ਤੁਸੀਂ ਜਾਣਦੇ ਹੋ ਨਜ਼ਰਬੰਦ ਕੀਤਾ ਗਿਆ ਹੈ ਅਤੇ ਕਨੇਡਾ ਦੇ ਇਮੀਗਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਇਮੀਗਰੇਸ਼ਨ ਡਿਵੀਜ਼ਨ (ਆਈ ਆਰ ਬੀ) (Immigration Division of the Immigration and Refugee Board of Canada (IRB)/Section de l'immigration de la Commission de l'immigration et du statut de réfugié du Canada (CISR)) ਦੇ ਸਨਮੁਖ ਨਜ਼ਰਬੰਦੀ ਸਮੀਖਿਆ ਪੇਸ਼ੀ ਲਈ ਕਿਹਾ ਗਿਆ ਹੈ।
ਆਈ ਆਰ ਬੀ ਨਜ਼ਰਬੰਦੀ ਸਮੀਖਿਆਵਾਂ ਵਿੱਚ ਕੀ ਭੂਮਿਕਾ ਅਦਾ ਕਰਦਾ ਹੈ?
ਆਈ ਆਰ ਬੀ ਤੁਹਾਡਾ ਮੁਕੱਦਮਾ ਸੁਣਦਾ ਹੈ ਅਤੇ ਫ਼ੈਸਲਾ ਕਰਦਾ ਹੈ ਕਿ ਤੁਹਾਨੂੰ ਛੱਡ ਦਿੱਤਾ ਜਾਵੇ ਜਾਂ ਤੁਹਾਨੂੰ ਨਜ਼ਰਬੰਦੀ ਵਿੱਚ ਰੱਖਣਾ ਚਾਹੀਦਾ ਹੈ। ਆਰ ਆਈ ਬੀ ਇੱਕ ਸੁਤੰਤਰ ਪ੍ਰਬੰਧਕੀ ਅਦਾਲਤ ਹੈ ਜਿਹੜੀ ਕਾਨੂੰਨੀ ਲਾਗੂ ਹੋਣ ਵਾਲੇ ਫ਼ੈਸਲੇ ਕਰਦੀ ਹੈ – ਇਹ ਇੱਕ ਅਦਾਲਤ ਹੈ ਪਰ ਘੱਟ ਰਸਮੀ।
ਕੈਨੇਡਾ ਦੀ ਬਾਰਡਰ ਸਰਵਿਸਜ਼ ਏਜੰਸੀ ਸੀ ਬੀ ਐਸ ਏ (CBSA/ASFC) ਨਜ਼ਰਬੰਦੀ ਸਮੀਖਿਆ ਵਿੱਚ ਕੀ ਭੂਮਿਕਾ ਅਦਾ ਕਰਦੀ ਹੈ?
ਸੀ ਬੀ ਐਸ ਏ (CBSA/ASFC) ਦੀ ਭੂਮਿਕਾ ਕੈਨੇਡਾ ਦੀਆਂ ਸਰਹੱਦਾਂ ਤੇ ਪ੍ਰਬੰਧ ਕਰਣਾ, ਉਸ ਤੇ ਕੰਟ੍ਰੋਲ ਅਤੇ ਉਸ ਨੂੰ ਸੁਰੱਖਿਅਤ ਰੱਖਣਾ ਹੈ।ਇਹ ਜ਼ਿੰਮੇਵਾਰ ਹੈ ਉਹਨਾਂ ਲੋਕਾਂ ਨੂੰ ਨਜ਼ਰਬੰਦ ਕਰਣ ਲਈ ਜਿਹਨਾਂ ਕੋਲ ਕੈਨੇਡਾ ਵਿੱਚ ਦਾਖ਼ਲ ਹੋਣ ਜਾਂ ਰਹਿਣ ਦਾ ਅਧਿਕਾਰ ਨਹੀਂ, ਨਾਲ ਹੀ ਇਹਨਾਂ ਲੋਕਾਂ ਨੂੰ ਦੇਸ਼ ਤੋਂ ਹਟਾਉਣ ਲਈ।
ਤੁਹਾਨੂੰ ਇਮੀਗਰੇਸ਼ਨ ਕਾਰਣਾ ਕਰਕੇ ਸੀ ਬੀ ਐਸ ਏ (CBSA/ASFC) ਨੇ ਨਜ਼ਰਬੰਦ ਕੀਤਾ ਹੈ। ਅੱਗੇ ਕੀ ਹੁੰਦਾ ਹੈ?
ਜੇ ਤੁਸੀਂ ਇੱਕ ਸਥਾਈ ਵਸਨੀਕ ਜਾਂ ਗ਼ੈਰ-ਮੁਲਕੀ ਹੋ, ਤੁਹਾਡੇ ਕੋਲ ਸੁਤੰਤਰ ਪੇਸ਼ੀ ਦਾ ਹੱਕ ਹੈ ਇਹ ਸਮੀਖਿਆ ਕਰਣ ਲਈ ਕਿ ਤੁਹਾਨੂੰ ਕਿਊਂ ਨਜ਼ਰਬੰਦ ਰੱਖਿਆ ਜਾ ਰਿਹਾ ਹੈ।ਜਦੋਂ ਸੀ ਬੀ ਐਸ ਏ (CBSA/ASFC) ਤੁਹਾਨੂੰ ਨਜ਼ਰਬੰਦ ਕਰਦੀ ਹੈ, ਇਹਨੂੰ ਜ਼ਰੂਰ ਆਈ ਆਰ ਬੀ ਦੇ ਇਮੀਗਰੇਸ਼ਨ ਡਿਵੀਜ਼ਨ ਨੂੰ ਦੱਸਣਾ ਚਾਹੀਦਾ ਹੈ।ਆਈ ਆਰ ਬੀ ਦਾ ਫ਼ੈਸਲਾ ਕਰਣ ਵਾਲਾ ਜਿਹਨੂੰ ਮੈਂਬਰ ਕਿਹਾ ਜਾਂਦਾ ਹੈ ਤੁਹਾਡੀ ਨਜ਼ਰਬੰਦੀ ਦੇ 48 ਘੰਟਿਆਂ ਦੇ ਅੰਦਰ ਜਾਂ ਮਗਰੋਂ ਜਿੰਨੀ ਛੇਤੀ ਹੋ ਸਕੇ ਨਜ਼ਰਬੰਦੀ ਸਮੀਖਿਆ ਪੇਸ਼ੀ ਕਰਵਾਵੇਗਾ।ਤੁਹਾਡੀ ਪੇਸ਼ੀ ਦੇ ਅੰਤ ਤੇ ਮੈਂਬਰ ਫ਼ੈਸਲਾ ਕਰੇਗਾ ਕਿ ਕੀ ਤੁਹਾਨੂੰ ਛੱਡ ਦਿੱਤਾ ਜਾਵੇਗਾ ਜਾਂ ਤੁਸੀਂ ਨਜ਼ਰਬੰਦ ਰਹੋਗੇ।
ਤੁਹਾਨੂੰ ਇੱਕ ਸੂਚਨਾ-ਪੱਤਰ ਮਿਲੇਗਾ ਇਹ ਦੱਸਣ ਲਈ ਕਿ ਕਿੱਥੇ ਅਤੇ ਕਦੋਂ ਤੁਹਾਡੀ ਨਜ਼ਰਬੰਦ ਸਮੀਖਿਆ ਪੇਸ਼ੀ ਹੋਵੇਗੀ।
ਸਥਾਈ ਵਸਨੀਕ ਉਹ ਵਿਅਕਤੀ ਹੈ ਜਿਸਨੂੰ ਕੈਨੇਡਾ ਦੀ ਸਰਕਾਰ ਨੇ ਸਥਾਈ ਤੌਰ ਤੇ ਕੈਨੇਡਾ ਵਿਚ ਰਹਿਣ ਲਈ
ਆਗਿਆ ਦਿੱਤੀ ਹੋਈ ਹੈ। ਸਥਾਈ ਵਸਨੀਕ ਬਾਅਦ ਵਿਚ ਕਨੇਡੀਅਨ ਸ਼ਹਿਰੀ ਬਨਣ ਲਈ ਅਰਜ਼ੀ ਦੇ ਸਕਦੇ ਹਨ।
ਗ਼ੈਰ-ਮੁਲਕੀ ਕਿਸੀ ਹੋਰ ਦੇਸ਼ ਦਾ ਵਿਅਕਤੀ ਹੈ ਜਿਹੜਾ ਨਾ ਤਾਂ ਕਨੇਡੀਅਨ ਸ਼ਹਿਰੀ ਹੈ ਨਾ ਹੀ ਸਥਾਈ ਵਸਨੀਕ।
ਤੁਹਾਡੀ ਕੌਣ ਮਦਦ ਕਰ ਸਕਦਾ ਹੈ?
ਨਜ਼ਰਬੰਦੀ ਇੱਕ ਗੰਭੀਰ ਮਾਮਲਾ ਹੈ। ਭਾਵੇਂ ਤੁਸੀਂ ਆਪਣੀ ਪੇਸ਼ੀ ਤੇ ਆਪਣੇ ਆਪ ਦਾ ਪ੍ਰਤੀਨਿਧ ਕਰ ਸਕਦੇ ਹੋ, ਆਪਣੀ ਮਦਦ ਲਈ ਤੁਸੀਂ ਸ਼ਾਇਦ ਕਿਸੇ ਕਾਨੂੰਨੀ ਸਲਾਹਕਾਰ ਨੂੰ ਕਰਣਾ ਚਾਹੋ। ਮਸ਼ਵਰਾ ਦੇਣ ਵਾਲਾ ਇੱਕ ਵਕੀਲ ਜਾਂ ਰਜਿਸਟਰਡ ਇਮੀਗਰੇਸ਼ਨ ਕਾਨੂੰਨੀ ਸਲਾਹਕਾਰ ਵੀ ਹੋ ਸਕਦਾ ਹੈ। ਜੇ ਤੁਸੀਂ ਕਿਊਬੈਕ 'ਚ ਹੋ, ਮਸ਼ਵਰਾ ਦੇਣ ਵਾਲਾ ਕੋਈ ਨਾਜ਼ਰ (ਨੋਟਰੀ) ਵੀ ਹੋ ਸਕਦਾ ਹੈ।ਕਾਨੂੰਨੀ ਸਲਾਹਕਾਰ ਨੂੰ ਪੈਸੇ ਦੇਣ ਲਈ ਤੁਸੀਂ ਜ਼ਿੰਮੇਵਾਰ ਹੋ। ਜੇ ਤੁਹਾਡੇ ਕੋਲ ਆਪਣੇ ਵਕੀਲ ਨੂੰ ਦੇਣ ਲਈ ਕਾਫ਼ੀ ਪੈਸੇ ਨਹੀਂ ਅਤੇ ਜੇ ਤੁਸੀਂ ਪ੍ਰਾਂਤਿਕ ਯੋਗਤਾ ਕਸੌਟੀ ਤੇ ਪੂਰਾ ਉਤਰਦੇ ਹੋ, ਤੁਹਾਨੂੰ ਕਾਨੂੰਨੀ ਮਦਦ ਮੁਫ਼ਤ ਮਿਲ ਸਕਦੀ ਹੈ। ਕੁਝ ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਆਵਾਸੀਆਂ ਅਤੇ ਸ਼ਰਨਾਰਥਿਆਂ ਦੀ ਮਦਦ ਕਰਦੀਆਂ ਹਨ, ਤੁਹਾਡੀ ਵੀ ਮਦਦ ਕਰ ਸਕਦੀਆਂ ਹਨ।ਹੋਰ ਸੂਚਨਾ ਪ੍ਰਾਪਤ ਕਰਣ ਵਿੱਚ ਆਪਣੀ ਮਦਦ ਲਈ ਕਿਸੇ ਸੀ ਬੀ ਐਸ ਏ (CBSA/ASFC) ਅਫ਼ਸਰ ਨੂੰ ਪੁੱਛੋ। ਜੇ ਤੁਸੀਂ ਕਿਸੇ ਕਾਨੂੰਨੀ ਸਲਾਹਕਾਰ ਨੂੰ ਕਰਣ ਦਾ ਫ਼ੈਸਲਾ ਕਰਦੇ ਹੋ ਜਾਂ ਕਿਸੇ ਤੋਂ ਆਪਣੀ ਮਦਦ ਲੈਂਦੇ ਹੋ, ਤੁਹਾਨੂੰ ਇਹ ਜਿੰਨੀ ਛੇਤੀ ਹੋ ਸਕੇ ਕਰਣਾ ਚਾਹੀਦਾ ਹੈ।
ਨਜ਼ਰਬੰਦੀ ਸਮੀਖਿਆ ਪੇਸ਼ੀ ਤੇ ਕੀ ਵਾਪਰਦਾ ਹੈ?
ਮੈਂਬਰ ਪੇਸ਼ੀ ਦਾ ਮੁਖੀਆ ਹੂੰਦਾ ਹੈ। ਮੈਂਬਰ ਹਰ ਇੱਕ ਦੇ ਨਾਲ ਜਾਣ-ਪਛਾਣ ਕਰਾਉਣ ਨਾਲ ਸ਼ੁਰੂ ਕਰੇਗਾ ਅਤੇ ਸਪਸ਼ਟ ਕਰੇਗਾ ਕਿ ਕੀ ਹੋਣ ਵਾਲਾ ਹੈ। ਜੇ ਤੁਹਾਨੂੰ ਫ਼੍ਰੈਂਚ ਜਾਂ ਅੰਗ੍ਰੇਜ਼ੀ ਸਮਝ ਨਹੀਂ ਆਉਂਦੀ, ਪੇਸ਼ੀ ਤੇ ਤੁਹਾਡੇ ਲਈ ਅਨੁਵਾਦ ਕਰਣ ਲਈ ਇੱਕ ਅਨੁਵਾਦਕ ਹੋਵੇਗਾ।
ਜੇ ਤੁਹਾਡੀ ਪੇਸ਼ੀ ਤੇ ਇੱਕ ਅਨੁਵਾਦਕ ਹੈ, ਮੈਂਬਰ ਪੜਤਾਲ ਕਰੇਗਾ ਕਿ ਤੁਸੀਂ ਇੱਕ ਦੂਜੇ ਨੂੰ ਸਮਝਦੇ ਹੋ।
ਉਪਰੰਤ:
- ਸੀ ਬੀ ਐਸ ਏ (CBSA/ASFC) ਦਾ ਪ੍ਰਤੀਨਿਧੀ ਸਪਸ਼ਟ ਕਰੇਗਾ ਕਿ ਤੁਹਾਨੂੰ ਨਜ਼ਰਬੰਦ ਕਿਊਂ ਰੱਖਿਆ ਜਾ ਰਿਹਾ ਹੈ ("ਨਜ਼ਰਬੰਦੀ ਦੇ ਕਾਰਣ") ਅਤੇ ਤੱਥ ਪੇਸ਼ ਕਰੇਗਾ। ਨਜ਼ਰਬੰਦੀ ਲਈ ਇੱਕ ਤੋਂ ਵੱਧ ਕਾਰਣ ਦਿੱਤੇ ਜਾ ਸਕਦੇ ਹਨ।
- ਤੁਹਾਨੂੰ ਅਤੇ ਤੁਹਾਡੇ ਕਾਨੂੰਨੀ ਸਲਾਹਕਾਰ ਨੂੰ ਜਵਾਬ ਦੇਣ ਲਈ, ਆਪਣੀ ਰਾਏ ਸਪਸ਼ਟ ਕਰਣ ਲਈ, ਅਤੇ ਪ੍ਰਸ਼ਨ ਪੁੱਛਣ ਲਈ ਮੌਕਾ ਦਿੱਤਾ ਜਾਵੇਗਾ।
- ਜੇ ਪੇਸ਼ੀ ਤੇ ਸੂਚਨਾ ਦੇਣ ਲਈ ਗਵਾਹ ਹਨ, ਸੀ ਬੀ ਐਸ ਏ (CBSA/ASFC) ਪ੍ਰਤਿਨਿਧੀ, ਤੁਸੀਂ, ਤੁਹਾਡਾ ਕਾਨੂੰਨੀ ਸਲਾਹਕਾਰ ਜਾਂ ਮੈਂਬਰ ਉਹਨਾਂ ਨੂੰ ਸਵਾਲ ਪੁੱਛ ਸਕਦੇ ਹੋ।
- ਸੀ ਬੀ ਐਸ ਏ (CBSA/ASFC) ਪ੍ਰਤਿਨਿਧੀ ਅਤੇ ਤੁਹਾਡੇ ਜਾਂ ਤੁਹਾਡੇ ਕਾਨੂੰਨੀ ਸਲਾਹਕਾਰ ਦੋਨਾਂ ਕੋਲੋਂ ਸੁਨਣ ਤੋਂ ਬਾਅਦ, ਮੈਂਬਰ ਫ਼ੈਸਲਾ ਕਰੇਗਾ ਕਿ ਕੀ ਤੁਹਾਨੂੰ ਛੱਡ ਦਿੱਤਾ ਜਾਵੇਗਾ ਜਾਂ ਤੁਸੀਂ ਨਜ਼ਰਬੰਦ ਰਹੋਗੇ ।
ਨਜ਼ਰਬੰਦੀ ਦੇ ਕਾਰਣ ਕੀ ਹਨ?
ਸੀ ਬੀ ਐਸ ਏ (CBSA/ASFC) ਮੈਂਬਰ ਨੂੰ ਕਹੇਗੀ ਕਿ ਤੁਹਾਨੂੰ ਨਜ਼ਰਬੰਦੀ ਵਿੱਚ ਰੱਖਿਆ ਜਾਵੇ ਜੇ ਉਹ ਸੋਚਦੇ ਹਨ ਕਿ ਹੇਠਲੀਆਂ ਸਥਿਤੀਆਂ ਵਿੱਚੋਂ ਇੱਕ ਤੁਹਾਡੇ ਤੇ ਲਾਗੂ ਹੁੰਦੀ ਹੈ।
ਤੁਸੀਂ ਜਨਤਾ ਲਈ ਖ਼ਤਰਾ ਹੋ।
ਇਸ ਦਾਵ੍ਹੇ ਦੀ ਪੁਸ਼ਟੀ ਲਈ, ਸੀ ਬੀ ਐਸ ਏ (CBSA/ASFC) ਉਦਾਹਰਣ ਦੇ ਸਕਦੀ ਹੈ:
- ਪਿਛਲਾ ਹਿੰਸਾਤਮਕ ਵਤੀਰਾ;
- ਹਿੰਸਾ, ਹਥਿਆਰ, ਨਸ਼ੇ, ਜਾਂ ਕਾਮ ਦੇ ਜੁਰਮਾਂ ਲਈ ਦੋਸ਼-ਸਿਧ ਹੋਏ ਅਪਰਾਧ; ਜਾਂ
- ਨਸ਼ੇ ਜਾਂ ਸ਼ਰਾਬ ਦੀ ਆਦਤ ਸੰਬੰਧੀ ਸਮੱਸਿਆਵਾਂ।
ਇਹ ਦਾਵ੍ਹਾ ਕਿ ਤੁਹਾਨੂੰ ਖ਼ਤਰਨਾਕ ਸਮਝਣਾ ਚਾਹੀਦਾ ਹੈ, ਉਸ ਦੀ ਪੁਸ਼ਟੀ ਕਰਣ ਲਈ ਸੀ ਬੀ ਐਸ ਏ (CBSA/ASFC) ਕੋਈ ਵੀ ਵਤੀਰਾ, ਕੰਮ ਕਾਜ ਅਤੇ ਤੱਥ ਪੇਸ਼ ਕਰ ਸਕਦਾ ਹੈ।
ਜੇ ਸੀ ਬੀ ਐਸ ਏ (CBSA/ASFC) ਇਹ ਦਾਵ੍ਹਾ ਕਰਦੀ ਹੈ ਕਿ ਤੁਸੀਂ ਜਨਤਾ ਲਈ ਖ਼ਤਰਾ ਹੋ, ਤੁਸੀਂ ਮੈਂਬਰ ਨੂੰ ਆਪਣੇ ਪ੍ਰਮਾਣ ਦੇ ਸਕਦੇ ਹੋ ਕਿ ਕਿਊਂ ਤੁਸੀਂ ਨਹੀਂ ਸੋਚਦੇ ਕਿ ਤੁਸੀਂ ਖ਼ਤਰਾ ਹੋ।
ਤੁਹਾਡਾ ਹਾਜ਼ਰ ਹੋਣਾ ਅਸੰਭਵ ਹੈ ਜਦੋਂ ਤੁਹਾਨੂੰ ਕਿਹਾ ਜਾਵੇ , ਉਦਾਹਰਣ ਲਈ ਪੇਸ਼ੀ ਤੇ ਜਾਂ ਕੈਨੇਡਾ ਤੋਂ ਤੁਹਾਨੂੰ ਬਾਹਰ ਕੱਢਣ ਲਈ।
ਇਸ ਦਾਵ੍ਹੇ ਦੀ ਪੁਸ਼ਟੀ ਲਈ, ਸੀ ਬੀ ਐਸ ਏ (CBSA/ASFC) ਉਹਨਾਂ ਸਮਿਆਂ ਦੇ ਉਦਾਹਰਣ ਦੇ ਸਕਦੀ ਹੈ ਜਦੋਂ ਤੁਸੀਂ ਇਮੀਗਰੇਸ਼ਨ ਮਿਲਣ ਦੇ ਸਮੇਂ ਹਾਜ਼ਰ ਨਹੀਂ ਹੋਏ, ਕੈਨੇਡਾ ਤੋਂ ਬਾਹਰ ਕੱਢਣ ਸਮੇਂ ਹਾਜ਼ਰ ਨਹੀਂ ਹੋਏ, ਕਾਨੂੰਨ ਤੋੜਿਆ ਜਾਂ ਭਰੋਸੇਯੋਗ ਜਾਂ ਵਿਸ਼ਵਾਸਯੋਗ ਨਹੀਂ ਸੀ।ਫ਼ੈਸਲਾ ਕਰਣ ਵੇਲੇ ਮੈਂਬਰ ਇਹਨਾਂ ਸਭ ਤੱਤਾਂ ਨੂੰ ਧਿਆਨ ਵਿੱਚ ਰੱਖੇਗਾ ਕਿ ਤੁਹਾਡਾ ਹਾਜ਼ਰ ਹੋਣਾ ਸੰਭਵ ਹੈ ਜਾਂ ਨਹੀਂ।
ਜੇ ਸੀ ਬੀ ਐਸ ਏ (CBSA/ASFC) ਦਾਵ੍ਹਾ ਕਰਦੀ ਹੈ ਕਿ ਤੁਸੀਂ ਹਾਜ਼ਰ ਨਹੀਂ ਹੋਵੋਗੇ, ਤੁਸੀਂ ਮੈਂਬਰ ਨੂੰ ਪ੍ਰਮਾਣ ਦੇ ਸਕਦੇ ਹੋ ਕਿ ਜਦੋਂ ਤੁਹਾਨੂੰ ਕਿਹਾ ਜਾਵੇਗਾ ਤੁਸੀਂ ਹਾਜ਼ਰ ਹੋਵੋਗੇ।
ਤੁਹਾਡੀ ਪਛਾਣ ਨਿਸ਼ਚਤ ਨਹੀਂ ਕੀਤੀ ਗਈ ਪਰ ਹੋ ਸਕਦੀ ਹੈ।
ਤੁਸੀਂ ਪਛਾਣ ਦਸਤਾਵੇਜ਼ਾਂ ਦੇ ਬਿਨਾ ਕੈਨੇਡਾ ਆ ਗਏ ਹੋ ਜਾਂ ਪਛਾਣ ਦਸਤਾਵੇਜ਼ਾਂ ਦੇ ਨਾਲ ਜਿਹੜੇ ਸ਼ਾਇਦ ਅਸਲੀ ਨਾ ਹੋਣ।ਜੇ ਇਹ ਸਥਿਤੀ ਹੈ ਤਾਂ ਮੰਤਰੀ ਇੱਕ ਦਸਤਾਵੇਜ਼ ਤੇ ਦਸਤਖ਼ਤ ਕਰੇਗਾ ਜਿਹਨੂੰ ਮੰਤਰੀ ਦੀ ਰਾਇ ਕਿਹਾ ਜਾਂਦਾ ਹੈ। ਜਦੋਂ ਇੱਕ ਵਾਰ ਇਸ ਦਸਤਾਵੇਜ਼ ਤੇ ਦਸਤਖ਼ਤ ਹੋ ਗਏ, ਸੀ ਬੀ ਐਸ ਏ (CBSA/ASFC) ਨੂੰ ਤੁਹਾਡੀ ਪਛਾਣ ਨਿਸ਼ਚਤ ਕਰਣ ਲਈ ਜ਼ਰੂਰ ਉਚਿਤ ਕੋਸ਼ਿਸ਼ਾਂ ਕਰਣੀ ਚਾਹੀਦੀਆਂ ਹਨ।
ਤੁਹਾਨੂੰ ਆਪਣੀ ਪਛਾਣ ਨਿਸ਼ਚਤ ਕਰਣ ਲਈ ਸੀ ਬੀ ਐਸ ਏ (CBSA/ASFC) ਦੀ ਜ਼ਰੂਰ ਮਦਦ ਕਰਣੀ ਚਾਹੀਦੀ ਹੈ। ਤੁਸੀਂ ਇਹ ਕਰ ਸਕਦੇ ਹੋ ਪਛਾਣ ਦੇ ਦਸਤਾਵੇਜ਼ ਪ੍ਰਾਪਤ ਕਰਣ ਦੀ ਕੋਸ਼ਿਸ਼ ਕਰਕੇ ਜਾਂ ਸੂਚਨਾ ਦੇ ਕੇ ਜੋ ਤੁਹਾਡੀ ਪਛਾਣ ਨਿਸ਼ਚਤ ਕਰਣ ਵਿਚ ਸੀ ਬੀ ਐਸ ਏ (CBSA/ASFC) ਦੀ ਸਹਾਇਤਾ ਕਰ ਸਕਦੀ ਹੈ।
ਮੈਂਬਰ ਫ਼ੈਸਲਾ ਕਰਣ ਤੋਂ ਪਹਿਲਾਂ ਸੀ ਬੀ ਐਸ ਏ (CBSA/ASFC) ਦੇ ਨਾਲ ਤੁਹਾਡੇ ਕੀਤੇ ਸਹਿਯੋਗ ਉੱਤੇ ਵਿਚਾਰ ਕਰੇਗਾ।
ਸੀ ਬੀ ਐਸ ਏ (CBSA/ASFC) ਸੋਚਦੀ ਹੈ ਕਿ ਸੁਰੱਖਿਆ ਕਾਰਣਾਂ ਕਰਕੇ ਜਾਂ ਮਨੁੱਖੀ ਜਾਂ ਅੰਤਰਰਾਸ਼ਟਰੀ ਅਧਿਕਾਰਾਂ ਦੀ ਉਲੰਘਣਾ, ਗੰਭੀਰ ਅਪਰਾਧ, ਅਪਰਾਧ ਜਾਂ ਸੰਗਠਿਤ ਅਪਰਾਧ ਕਰਕੇ ਤੁਸੀਂ ਸ਼ਾਇਦ ਕੈਨੇਡਾ ਵਿੱਚ ਪ੍ਰਵੇਸ਼ ਕਰਣ ਦੇ ਯੋਗ ਨਹੀਂ।
ਸੀ ਬੀ ਐਸ ਏ (CBSA/ASFC) ਸਪਸ਼ਟ ਕਰੇਗੀ ਕਿ ਉਹ ਕਿਹੜੇ ਕਦਮ ਚੁੱਕ ਰਹੀ ਹੈ ਇਹ ਜਾਨਣ ਲਈ ਕਿ ਇਹਨਾਂ ਕਾਰਣਾਂ ਕਰਕੇ ਹੀ ਤੁਸੀਂ ਪ੍ਰਵੇਸ਼ ਦੇ ਯੋਗ ਨਹੀਂ ਹੋ। ਇਸ ਸਥਿਤੀ ਵਿੱਚ, ਮੈਂਬਰ ਕੇਵਲ ਇਹ ਵਿਚਾਰ ਕਰੇਗਾ ਕੀ ਸੀ ਬੀ ਐਸ ਏ (CBSA/ASFC) ਕੋਲ ਤਰਕਸੰਗਤ ਸੰਦੇਹ ਹੈ ਅਤੇ ਉਹ ਇਹ ਦੀ ਛਾਣਬੀਣ ਕਰਣ ਲਈ ਲੁੜੀਂਦੇ ਕਦਮ ਲੈ ਰਹੀ ਹੈ।
ਧਿਆਨ ਨਾਲ ਸੁਣੋ ਸੀ ਬੀ ਐਸ ਏ (CBSA/ASFC) ਪ੍ਰਤੀਨਿਧੀ ਕੀ ਕਹਿ ਰਿਹਾ ਹੈ। ਜੇ ਤੁਹਾਨੂੰ ਕੁਝ ਸਮਝ ਨਹੀ ਆਉਂਦਾ, ਹੋਰ ਸੂਚਨਾ ਲਈ ਪੁੱਛੋ।
ਮੈਂਬਰ ਫ਼ੈਸਲਾ ਕਰੇਗਾ ਕਿ ਤੁਹਾਨੂੰ ਨਜ਼ਰਬੰਦ ਰੱਖਣ ਲਈ ਵਾਕਈ ਕੋਈ ਕਾਰਣ ਹਨ। ਭਾਵੇਂ ਨਜ਼ਰਬੰਦ ਰੱਖਣ ਦੇ ਕਾਰਣ ਹੋਣ, ਜੇ ਤੁਹਾਡੀ ਨਜ਼ਰਬੰਦੀ ਪ੍ਰਤੀ ਤਰਕਸੰਗਤ ਵਿਕਲਪ ਮੌਜੂਦ ਹੈ ਤਾਂ ਮੈਂਬਰ ਤੁਹਾਨੂੰ ਛੱਡਣ ਦਾ ਹੁਕਮ ਦੇ ਸਕਦਾ ਹੈ।
ਨਜ਼ਰਬੰਦੀ ਪ੍ਰਤੀ ਵਿਕਲਪ ਕੀ ਹੈ?
ਨਜ਼ਰਬੰਦੀ ਦਾ ਵਿਕਲਪ ਹੈ ਸ਼ਰਤਾਂ ਜਿਹੜੀਆਂ ਮੈਂਬਰ ਲਾ ਸਕਦਾ ਹੈ ਉਸ ਖ਼ਤਰੇ ਦੇ ਹਰਜਾਨੇ ਲਈ ਜਿਹੜਾ ਤੁਸੀਂ ਪ੍ਰਸਤੁਤ ਕਰਦੇ ਹੋ।
ਸ਼ਰਤਾਂ ਦੇ ਉਦਾਹਰਣ ਹਨ ਕਰਫ਼ਿਊ ਦਾ ਪਾਲਣ ਕਰਣਾ, ਕਿਸੀ ਵਿਸ਼ੇਸ਼ ਵਿਅਕਤੀ ਦੇ ਨਾਲ ਰਹਿਣਾ ਜਾਂ ਸ਼ਰਾਬ ਪੀਣ ਜਾਂ ਨਸ਼ੇ ਕਰਣ ਤੋਂ ਪਰਹੇਜ਼ ਕਰਣਾ। ਮੈਂਬਰ ਫ਼ੈਸਲਾ ਕਰੇਗਾ ਕਿਹੜੀਆਂ ਸ਼ਰਤਾਂ ਤੁਹਾਡੇ ਵਿਸ਼ੇਸ਼ ਮਾਮਲੇ ਵਿਚ ਜ਼ਰੂਰੀ ਹਨ।
ਮੈਂਬਰ ਛੱਡਣ ਦੀਆਂ ਸ਼ਰਤਾਂ ਦੇ ਇਲਾਵਾ ਬਾਂਡ ਦੀ ਮੰਗ ਵੀ ਕਰ ਸਕਦਾ ਹੈ।ਬਾਂਡ ਦੋ ਕਿਸਮ ਦੇ ਹੁੰਦੇ ਹਨ: ਨਕਦ ਬਾਂਡ ਅਤੇ ਪੂਰਤੀ ਬਾਂਡ।ਬਾਂਡ ਪ੍ਰਦਾਨ ਕਰਣ ਵਾਲਾ ਗਾਰੰਟਰ ਉਦਾਹਰਣ ਦੇ ਤੌਰ ਤੇ ਇੱਕ ਦੋਸਤ, ਪਰਵਾਰ ਦਾ ਮੈਂਬਰ ਜਾਂ ਬਰਾਦਰੀ ਦਾ ਕੋਈ ਕਾਮਾ ਹੋ ਸਕਦਾ ਹੈ।ਤੁਹਾਡੀ ਪੇਸ਼ੀ ਤੇ, ਸੀ ਬੀ ਐਸ ਏ (CBSA/ASFC) ਦਾ ਪ੍ਰਤੀਨਿਧੀ ਅਤੇ ਮੈਂਬਰ ਤੁਹਾਡੇ ਪ੍ਰਸਤਾਵਤ ਗਾਰੰਟਰ ਕੋਲੋਂ ਸੂਚਨਾ ਦੀ ਮੰਗ ਕਰ ਸਕਦੇ ਹਨ ਜਿਹੜੀ ਮੈਂਬਰ ਨੂੰ ਫ਼ੈਸਲਾ ਕਰਣ ਵਿਚ ਮਦਦ ਕਰ ਸਕਦੀ ਹੈ ਕਿ ਕੀ ਗਾਰੰਟਰ ਯੋਗ ਹੈ।
ਜਦੋਂ ਤੁਸੀਂ ਆਪਣੀ ਪੇਸ਼ੀ ਲਈ ਤਿਆਰੀ ਕਰਦੇ ਹੋ, ਤੁਹਾਨੂੰ ਤਰਕਸੰਗਤ ਵਿਕਲਪਾਂ ਬਾਰੇ ਸੋਚਣਾ ਚਾਹੀਦਾ ਹੈ।ਉਦਾਹਰਣ ਦੇ ਤੌਰ ਤੇ, ਤੁਹਾਨੂੰ ਸੰਭਾਵੀ ਗਾਰੰਟਰਾਂ ਬਾਰੇ ਵਿਚਾਰ ਕਰਣਾ ਚਾਹੀਦਾ ਹੈ, ਬਾਂਡ ਦੇ ਲਈ ਕਿੰਨਾ ਪੈਸਾ ਉਪਲਬੱਧ ਹੋ ਸਕੇਗਾ ਅਤੇ ਹੋਰ ਕੋਈ ਵੀ ਸੂਚਨਾ ਜੋ ਤੁਸੀਂ ਮੈਂਬਰ ਨੂੰ ਫ਼ੈਸਲਾ ਕਰਣ ਵਿੱਚ ਮਦਦ ਵਜੋਂ ਪ੍ਰਦਾਨ ਕਰ ਸਕੋ।ਤੁਹਾਨੂੰ ਇਹ ਵੀ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸੀ ਬੀ ਐਸ ਏ (CBSA/ASFC) ਦੇ ਪ੍ਰਤੀਨਿਧੀ ਅਤੇ ਮੈਂਬਰ ਦੇ ਸਵਾਲਾਂ ਦਾ ਜਵਾਬ ਦੇਣ ਲਈ ਗਾਰੰਟਰ ਉਪਲਬਧ ਹੈ।
ਨਕਦ ਬਾਂਡ (ਜਾਂ ਅਦਾਇਗੀ)
ਜੇ ਮੈਂਬਰ ਨਕਦ ਬਾਂਡ ਦਾ ਹੁਕਮ ਦਿੰਦਾ ਹੈ, ਤੁਸੀਂ ਜਾਂ ਦੁਸਰਾ ਵਿਅਕਤੀ (ਗਾਰੰਟਰ) ਸਰਕਾਰ ਪ੍ਰਤੀ (ਧਨ ਰਕਮ ਦੀ) ਅਦਾਇਗੀ ਜ਼ਰੂਰ ਕਰੇ। ਇਹ ਇਹ ਨਿਸ਼ਚਿਤ ਕਰਣ ਲਈ ਕਿ ਤੁਸੀਂ ਆਪਣੀ ਰਿਹਾਈ ਦੀ ਸਭ ਸ਼ਰਤਾਂ ਪੂਰੀ ਕਰਦੇ ਹੋ।ਜੇ ਤੁਸੀਂ ਸ਼ਰਤਾਂ ਪੂਰੀ ਨਹੀਂ ਕਰਦੇ ਤਾਂ ਕੈਨੇਡਾ ਦੀ ਸਰਕਾਰ ਪੈਸਾ ਰੱਖ ਲਵੇਗੀ ਅਤੇ ਸੀ ਬੀ ਐਸ ਏ (CBSA/ASFC) ਤੁਹਾਨੂੰ ਗਿਰਫ਼ਤਾਰ ਕਰਕੇ ਫਿਰ ਨਜ਼ਰਬੰਦ ਕਰ ਸਕਦੀ ਹੈ।
ਪੂਰਤੀ ਬਾਂਡ (ਜਾਂ ਗਾਰੰਟੀ)
ਜੇ ਮੈਂਬਰ ਪੂਰਤੀ ਬਾਂਡ ਦਾ ਹੁਕਮ ਦਿੰਦਾ ਹੈ, ਤੁਹਾਡੇ ਗਾਰੰਟਰ ਨੂੰ ਅਵੱਸ਼ ਇੱਕ ਦਸਤਾਵੇਜ਼ ਤੇ ਦਸਤਖ਼ਤ ਕਰਣੇ ਪੈਣਗੇ ਜਿਹੜਾ ਇੱਕ ਇਕਰਾਰ ਹੈ ਪੈਸਿਆਂ ਦੀ ਰਕਮ ਅਦਾ ਕਰਣ ਲਈ। ਇਹ ਇੱਕ ਇਕਰਾਰ ਹੈ ਕਿ ਤੁਸੀਂ ਆਪਣੀ ਰਿਹਾਈ ਦੀ ਸਭ ਸ਼ਰਤਾਂ ਨੂੰ ਪੂਰੀ ਕਰੋਗੇ। ਜੇ ਤੁਸੀਂ ਸ਼ਰਤਾਂ ਪੂਰੀ ਨਹੀਂ ਕਰਦੇ, ਕੈਨੇਡਾ ਦੀ ਸਰਕਾਰ ਗਾਰੰਟਰ ਕੋਲੋਂ ਪੈਸੇ ਵਸੂਲ ਕਰ ਲਵੇਗੀ ਅਤੇ ਸੀ ਬੀ ਐਸ ਏ (CBSA/ASFC) ਤੁਹਾਨੂੰ ਗਿਰਫ਼ਤਾਰ ਕਰਕੇ ਫਿਰ ਨਜ਼ਰਬੰਦ ਕਰ ਸਕਦੀ ਹੈ।
ਗਾਰੰਟਰ
ਗਾਰੰਟਰ ਇੱਕ ਭਰੋਸੇਯੋਗ ਵਿਅਕਤੀ ਹੈ ਜਿਹੜਾ ਇਹ ਨਿਸ਼ਚਿਤ ਕਰ ਸਕਦਾ ਹੈ ਕਿ ਤੁਸੀਂ ਆਪਣੀ ਰਿਹਾਈ ਦੀ ਸ਼ਰਤਾਂ ਪੂਰੀ ਕਰੋਗੇ।ਪੂਰਤੀ ਬਾਂਡ ਪ੍ਰਦਾਨ ਕਰਣ ਲਈ, ਤੁਹਾਡਾ ਗਾਰੰਟਰ ਅਵੱਸ਼ ਕਨੇਡੀਅਨ ਨਾਗਰਿਕ ਜਾਂ ਕਨੇਡੇ ਦਾ ਸਥਾਈ ਵਸਨੀਕ ਹੋਣਾ ਚਾਹੀਦਾ ਹੈ।ਉਹ ਇਹ ਵੀ ਅਵੱਸ਼ ਦਿਖਾਉਣ ਦੇ ਯੋਗ ਹੋਣ ਕਿ ਉਹ ਬਾਂਡ ਨੂੰ ਅਦਾ ਕਰ ਸਕਦੇ ਹਨ ਅਤੇ ਉਹ ਇਹ ਨਿਸ਼ਚਿਤ ਕਰ ਸਕਣ ਕਿ ਤੁਸੀਂ ਆਪਣੀ ਰਿਹਾਈ ਦੀ ਸ਼ਰਤਾਂ ਦੀ ਪਾਲਣਾ ਕਰੋਗੇ।
ਦੋਨੋ ਸੀ ਬੀ ਐਸ ਏ (CBSA/ASFC) ਦੇ ਪ੍ਰਤੀਨਿਧੀ ਅਤੇ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਸਲਾਹਕਾਰ ਨੂੰ ਸੁਨਣ ਤੋਂ ਬਾਅਦ, ਮੈਂਬਰ ਫ਼ੈਸਲਾ ਕਰੇਗਾ ਕਿ ਕੀ ਤੁਸੀਂ ਛੱਡ ਦਿੱਤੇ ਜਾਵੋਗੇ ਜਾਂ ਨਜ਼ਰਬੰਦ ਰਹੋਗੇ। ਮੈਂਬਰ ਆਮ ਤੌਰ ਤੇ ਪੇਸ਼ੀ ਦੇ ਅੰਤ ਤੇ ਫ਼ੈਸਲਾ ਅਤੇ ਉਸ ਫ਼ੈਸਲੇ ਦੇ ਕਾਰਣ ਦੇਵੇਗਾ। ਫਿਰ ਵੀ, ਜੇ ਵਿਸ਼ੇ ਗੁੰਝਲਦਾਰ ਹਨ ਅਤੇ ਮੈਂਬਰ ਨੂੰ ਫ਼ੈਸਲਾ ਕਰਣ ਤੋਂ ਪਹਿਲਾਂ ਸਾਰੇ ਸਬੂਤਾਂ ਦੀ ਸਮੀਖਿਆ ਕਰਣ ਲਈ ਹੋਰ ਸਮੇਂ ਦੀ ਲੋੜ ਹੈ ਤਾਂ ਮੈਂਬਰ ਤੁਹਾਨੂੰ ਫ਼ੈਸਲਾ ਅਤੇ ਕਾਰਣ ਦੇਣ ਲਈ ਦੂਜੀ ਪੇਸ਼ੀ ਦੀ ਤਾਰੀਖ਼ ਵੀ ਨੀਅਤ ਕਰ ਸਕਦਾ ਹੈ।
ਕੀ ਹੋਵੇਗਾ ਜੇ ਮੈਂਬਰ ਫ਼ੈਸਲਾ ਕਰਦਾ ਹੈ ਕਿ ਤੁਹਾਨੂੰ ਜ਼ਰੂਰ ਨਜ਼ਰਬੰਦ ਰਹਿਣਾ ਹੈ?
ਜੇ ਤੁਹਾਨੂੰ ਨਜ਼ਰਬੰਦ ਰਹਿਣ ਲਈ ਹੁਕਮ ਦਿੱਤਾ ਜਾਂਦਾ ਹੈ, ਸੱਤ ਦਿਨਾਂ ਦੇ ਅੰਦਰ ਤੁਹਾਡੀ ਇੱਕ ਹੋਰ ਨਜ਼ਰਬੰਦੀ ਸਮੀਖਿਆ ਹੋਵੇਗੀ । ਜੇ ਦੂਜੀ ਸਮੀਖਿਆ ਤੋਂ ਬਾਅਦ ਮੈਂਬਰ ਤੁਹਾਡੀ ਨਜ਼ਰਬੰਦੀ ਦਾ ਫਿਰ ਹੁਕਮ ਦਿੰਦਾ ਹੈ, ਤੁਹਾਡੀ ਨਜ਼ਰਬੰਦੀ ਦੇ ਕਾਰਣਾਂ ਦੀ 30 ਦਿਨਾਂ ਦੇ ਅੰਦਰ ਦੁਬਾਰਾ ਸਮੀਖਿਆ ਹੋਵੇਗੀ ਅਤੇ ਫਿਰ ਹਰ 30 ਦਿਨਾਂ ਬਾਅਦ ਜਦੋਂ ਤੀਕ ਤੁਸੀਂ ਛੱਡੇ ਨਹੀਂ ਜਾਂਦੇ ਜਾਂ ਕੈਨੇਡਾ ਤੋਂ ਬਾਹਰ ਕੱਢੇ ਨਹੀਂ ਜਾਂਦੇ। ਹਰ ਨਜ਼ਰਬੰਦੀ ਸਮੀਖਿਆ ਤੇ, ਤੁਸੀਂ ਰਿਹਾਈ ਲਈ ਬੇਨਤੀ ਦੀ ਪੁਸ਼ਟੀ ਲਈ ਨਵੇਂ ਤੱਤ ਪੇਸ਼ ਕਰ ਸਕਦੇ ਹੋ।ਉਦਾਹਰਣ ਦੇ ਤੌਰ ਤੇ, ਤੁਸੀਂ ਨਵਾਂ ਗਾਰੰਟਰ ਲੱਭ ਸਕਦੇ ਹੋ ਜਿਹੜਾ ਤੁਹਾਡੀ ਮਦਦ ਲਈ ਰਜ਼ਾਮੰਦ ਹੈ।
ਕੀ ਹੁੰਦਾ ਹੈ ਤੁਹਾਡੇ ਛੱਡ ਦਿੱਤੇ ਜਾਣ ਤੋਂ ਬਾਅਦ?
ਆਪਣੀ ਰਿਹਾਈ ਬਾਅਦ, ਜੇ ਤੁਸੀਂ ਕੈਨੇਡਾ ਵਿਚ ਰਹਿੰਦੇ ਹੋ, ਤੁਹਾਨੂੰ ਆਪਣੀ ਰਿਹਾਈ ਦੀ ਸ਼ਰਤਾਂ ਦੀ ਪਾਲਣਾ ਜ਼ਰੂਰ ਕਰਣੀ ਚਾਹੀਦੀ ਹੈ। ਇਹ ਸ਼ਰਤਾਂ ਤੁਹਾਡੇ ਤੇ ਲਾਗੂ ਰਹਿੰਦੀਆਂ ਹਨ ਜਦੋਂ ਤੀਕ ਤੁਸੀਂ ਕੈਨੇਡਾ ਚੋਂ ਬਾਹਰ ਨਹੀਂ ਕੱਢ ਦਿੱਤੇ ਜਾਂਦੇ ਜਾਂ ਜਦੋਂ ਤੀਕ ਬਦਲੀਆਂ ਜਾਂ ਰੱਦ ਨਹੀਂ ਕੀਤੀਆਂ ਜਾਂਦੀਆਂ। ਤੁਸੀਂ ਇਮੀਗਰੇਸ਼ਨ ਡਿਵੀਜ਼ਨ ਨੂੰ ਆਪਣੀ ਸ਼ਰਤਾਂ ਨੂੰ ਬਦਲਣ ਜਾਂ ਰੱਦ ਕਰਣ ਲਈ ਕਹਿ ਸਕਦੇ ਹੋ ਜੇ ਬਹੁਤ ਸਮਾਂ ਬੀਤ ਗਿਆ ਹੈ ਜਦੋਂ ਸ਼ਰਤਾਂ ਲਾਗੂ ਹੋਈਆਂ ਸਨ ਅਤੇ ਤੁਸੀਂ ਉਹਨਾਂ ਦੀ ਪਾਲਣਾ ਕਰਦੇ ਆ ਰਹੇ ਹੋ ਜਾਂ ਜਦੋਂ ਤੋਂ ਉਹ ਤੁਹਾਡੇ ਤੇ ਲਾਗੂ ਹੋਈਆਂ ਸਨ ਤੁਹਾਡੀ ਸਥਿਤੀ ਬਹੁਤ ਬਦਲ ਗਈ ਹੈ।ਤੁਸੀਂ ਇਮੀਗਰੇਸ਼ਨ ਡਿਵੀਜ਼ਨ ਨੂੰ ਜ਼ਰੂਰ ਪੱਤਰ ਲਿਖੋ ਇਹ ਸਪੱਸ਼ਟ ਕਰਦੇ ਹੋਏ ਕਿ ਕਿਊਂ ਤੁਸੀਂ ਸੋਚਦੇ ਹੋ ਤੁਹਾਡੀਆਂ ਸ਼ਰਤਾਂ ਬਦਲ ਦੇਣੀਆਂ ਚਾਹੀਦੀਆਂ ਹਨ ਅਤੇ ਪੱਤਰ ਦੀ ਇੱਕ ਕਾਪੀ ਸੀ ਬੀ ਐਸ ਏ (CBSA/ASFC) ਨੂੰ ਭੇਜੋ।
ਨੋਟ: ਜੇ ਮੰਤਰੀ ਨੇ ਤੁਹਾਡੀ ਸ਼ਨਾਖ਼ਤ ਇੱਕ "ਮਨੋਨੀਤ ਵਿਦੇਸ਼ੀ ਨਾਗਰਿਕ" ਦੇ ਤੌਰ ਤੇ ਕੀਤੀ ਹੈ, ਇਸ ਕਿਤਾਬਚੇ ਵਿਚ ਦੀ ਅਧਿਕਤਮ ਸੂਚਨਾ ਤੁਹਾਡੇ ਤੇ ਲਾਗੂ ਨਹੀਂ ਹੁੰਦੀ ਹੈ। ਜੇ ਤੁਸੀਂ ਮਨੋਨੀਤ ਵਿਦੇਸ਼ੀ ਨਾਗਰਿਕ ਹੋ, ਤੁਹਾਡੀ ਪੇਸ਼ੀ ਤੇ ਮੈਂਬਰ ਵਿਸਤਾਰ ਨਾਲ ਦੱਸੇਗਾ ਕਿ ਤੁਹਾਡੇ ਵਰਗੇ ਲੋਕਾਂ ਦੀ ਸਥਿਤੀ ਵਿਚ ਨਜ਼ਰਬੰਦੀ ਸਮੀਖਿਆ ਕਿਵੇਂ ਕੰਮ ਕਰਦੀ ਹੈ।