ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ, ਪੇਸ਼ ਹੋਣ ਲਈ ਨੋਟਿਸ, ਅੰਤਿਕਾ ਏ

ਕੋਵਿਡ-19 ਆਪਣੀ ਸੁਣਵਾਈ ਤੇ ਪਹੁੰਚਣ ਤੋਂ ਪਹਿਲਾਂ - ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ

ਜਿਵੇਂ ਕਿ ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਔਫ ਕੈਨੇਡਾ (ਆਈ ਆਰ ਬੀ) ਇਨ-ਪਰਸਨ ਸੁਣਵਾਈਆਂ ਸ਼ੁਰੂ ਕਰ ਰਿਹਾ ਹੈ, ਇਸ ਲਈ ਸੁਣਵਾਈ ਰੂਮ ਵਿਚ ਹਾਜ਼ਰ ਹੋਣ ਵਾਲਿਆਂ, ਮੁਲਾਜ਼ਮਾਂ ਅਤੇ ਵਿਜ਼ਟਰਾਂ ਦੀ ਹਿਫਾਜ਼ਤ ਲਈ ਸਿਹਤ ਅਤੇ ਸੁਰੱਖਿਆ ਸੰਬੰਧੀ ਅਹਿਮ ਕਦਮ ਉਠਾਏ ਗਏ ਹਨ।

ਹੇਠ ਲਿਖੀਆਂ ਸੀਮਾਵਾਂ ਬਾਰੇ ਕਿਰਪਾ ਕਰਕੇ ਜਾਣੂ ਰਹੋ:

ਦਾਅਵੇਦਾਰ: 18 ਸਾਲ ਤੋਂ ਘੱਟ ਉਮਰ ਦੇ ਦਾਅਵੇਦਾਰਾਂ ਨੂੰ ਰਿਫਿਊਜੀ ਪ੍ਰਟੈਕਸ਼ਨ ਡਿਵਿਜ਼ਨ (ਆਰਪੀਡੀ) ਸੁਣਵਾਈਆਂ ਵਿਚ ਹਾਜ਼ਰ ਹੋਣ ਦੀ ਲੋੜ ਨਹੀਂ ਹੁੰਦੀ, ਹਾਲਾਂਕਿ ਉਹ ਸ਼ਾਮਲ ਹੋ ਸਕਦੇ ਹਨ ਜੇ ਉਹ ਅਤੇ ਉਨ੍ਹਾਂ ਦਾ ਨਾਮਜ਼ਦ ਪ੍ਰਤੀਨਿਧੀ ਚਾਹੁੰਦੇ ਹਨ। ਆਰਪੀਡੀ ਸੁਣਵਾਈਆਂ ਤਹਿ ਕਰਨ ਵੇਲੇ ਇਹ ਯਕੀਨੀ ਬਣਾਉਂਦਾ ਹੈ ਕਿ ਸਮਾਜਿਕ ਦੂਰੀ ਦੀਆਂ ਸ਼ਰਤਾਂ ਪੂਰੀਆਂ ਹੋਣ, ਇਸ ਕਰਕੇ ਸੁਣਵਾਈ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਸੀਮਤ ਹੋ ਸਕਦੀ ਹੈ। ਜੇ ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਦਾਅਵੇਦਾਰ ਨੂੰ ਲਿਆਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣੀ ਸੁਣਵਾਈ ਦੀ ਤਾਰੀਖ ਤੋਂ ਘੱਟੋ ਘੱਟ 10 ਦਿਨ ਪਹਿਲਾਂ ਲਿਖਤੀ ਰੂਪ (ਸੰਪਰਕ ਜਾਣਕਾਰੀ ਪੇਸ਼ੀ ਸੰਬੰਧੀ ਨੋਟਿਸ ਵਿਚ ਦੇਖੀ ਜਾ ਸਕਦੀ ਹੈ) ਵਿੱਚ ਆਰਪੀਡੀ ਨੂੰ ਦੱਸੋ।

ਦਰਸ਼ਕ: ਜਦੋਂ ਤੱਕ ਕੋਵਿਡ-19 ਸੰਬੰਧੀ ਸਿਹਤ ਅਤੇ ਸੁਰੱਖਿਆ ਦੇ ਉਪਾਅ ਲਾਗੂ ਹਨ, ਇਹ ਆਈਆਰਬੀ ਦੀ ਪ੍ਰਾਥਮਿਕਤਾ ਹੈ ਕਿ ਉਹ ਸੁਣਵਾਈਆਂ ਵਿਚ ਹਾਜ਼ਰ ਹੋਣ ਵਾਲੇ ਦਰਸ਼ਕਾਂ ਦੀ ਗਿਣਤੀ ਨੂੰ ਸੀਮਤ ਰੱਖੇ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਰੀਰਕ ਦੂਰੀ ਦੀਆਂ ਜ਼ਰੂਰਤਾਂ ਦਾ ਸਤਿਕਾਰ ਹੁੰਦਾ ਹੈ। ਜੇ ਤੁਹਾਡੇ ਨਾਲ ਕੋਈ ਦਰਸ਼ਕ ਆਵੇਗਾ ( ਮਿਸਾਲ ਦੇ ਤੌਰ ਤੇ ਭਾਵਨਾਤਮਕ ਸਹਾਰਾ ਦੇਣ ਲਈ) ਤਾਂ ਕਿਰਪਾ ਕਰਕੇ ਆਪਣੀ ਸੁਣਵਾਈ ਦੀ ਤਰੀਕ ਤੋਂ 10 ਦਿਨ ਪਹਿਲਾਂ ਆਰਪੀਡੀ ਨੂੰ ਲਿਖਤੀ ਰੂਪ ਵਿਚ ਸੂਚਿਤ ਕਰੋ।

ਗਵਾਹ: ਤੁਸੀਂ ਆਪਣੀ ਸੁਣਵਾਈ ਤੇ ਗਵਾਹਾਂ ਨੂੰ ਲਿਆ ਸਕਦੇ ਹੋ। ਆਰਪੀਡੀ ਦੇ ਨਿਯਮਾਂ ਮੁਤਾਬਕ ਤੁਹਾਨੂੰ ਗਵਾਹ(ਹਾਂ) ਦਾ ਨਾਮ, ਉਨ੍ਹਾਂ ਦੀ ਗਵਾਹੀ ਦਾ ਕਾਰਨ, ਉਨ੍ਹਾਂ ਦੀ ਗਵਾਹੀ ਤੇ ਲੱਗਣ ਵਾਲਾ ਅੰਦਾਜ਼ਨ ਸਮਾਂ, ਗਵਾਹ(ਹਾਂ) ਨਾਲ ਤੁਹਾਡਾ ਰਿਸ਼ਤਾ ਅਤੇ ਕੀ ਉਨ੍ਹਾਂ ਨੂੰ ਅਨੁਵਾਦਕ (interpreter) ਦੀ ਲੋੜ ਹੈ, ਬਾਰੇ ਸੁਣਵਾਈ ਦੀ ਮਿਤੀ ਤੋਂ ਘੱਟੋ ਘੱਟ 10 ਦਿਨ ਪਹਿਲਾਂ ਆਰਪੀਡੀ ਨੂੰ ਲਿਖਤੀ ਰੂਪ ਵਿਚ ਸੂਚਿਤ ਕਰਨਾ ਪਏਗਾ। ਤੁਹਾਨੂੰ ਸੁਣਵਾਈ ਦੀ ਤਰੀਕ ਤੋਂ 10 ਦਿਨ ਪਹਿਲਾਂ ਆਰਪੀਡੀ ਨੂੰ ਇਹ ਵੀ ਲਿਖਤੀ ਰੂਪ ਵਿਚ ਦੱਸਣਾ ਪਏਗਾ ਕਿ ਕੀ ਗਵਾਹ ਇਨ-ਪਰਸਨ ਪੇਸ਼ ਹੋਵੇਗਾ (ਹੋਣਗੇ) ਜਾਂ ਟੈਲੀਫੋਨ ਰਾਹੀਂ। ਜਦੋਂ ਤੱਕ ਸਿਹਤ ਅਤੇ ਸੁਰੱਖਿਆ ਨਿਯਮ ਲਾਗੂ ਹਨ, ਜੇ ਸੰਭਵ ਹੋ ਸਕੇ, ਤਾਂ ਗਵਾਹ ਨੂੰ ਟੈਲੀਫੋਨ ਰਾਹੀਂ ਪੇਸ਼ ਕਰਨ ਦਾ ਪ੍ਰਬੰਧ ਕਰੋ।

ਜਦੋਂ ਤੁਹਾਨੂੰ ਆਪਣਾ ਨੋਟਿਸ ਮਿਲਦਾ ਹੈ ਤਾਂ ਤੁਹਾਨੂੰ ਆਈ ਆਰ ਬੀ ਦੇ ਸਿਹਤ ਅਤੇ ਸੁਰੱਖਿਆ ਉਪਾਵਾਂ ਨਾਲ ਕੰਸਲਟ ਕਰਨ ਦੀ ਲੋੜ ਹੁੰਦੀ ਹੈ।

ਤੁਹਾਨੂੰ ਸਵੈ-ਮੁਲਾਂਕਣ ਪ੍ਰਸ਼ਨਾਵਲੀ ਨੂੰ ਪੂਰਾ ਕਰਨ ਦੀ ਵੀ ਲੋੜ ਹੁੰਦੀ ਹੈ।